ਸੁਨੀਲ ਵਸ਼ਿਸ਼ਟ

ਸ਼੍ਰੀ ਸੁਨੀਲ ਵਸ਼ਿਸ਼ਟ

ਡਾਇਰੈਕਟਰ

ਹਰਿਆਣਾ ਪੰਜਾਬੀ ਸਾਹਿਤ ਅਕਾਦਮੀ

(ਹਰਿਆਣਾ ਸਰਕਾਰ)

          ਸੁਨੀਲ ਵਸ਼ਿਸ਼ਟ ਜੀ ਦਾ ਜਨਮ ਸੈਨਿਕ ਪਰਿਵਾਰ ਵਿੱਚ ਹੋਇਆ। ਆਪ ਦੇ ਦਾਦਾ ਜੀ ਦਾ ਪਿਛੋਕੜ ਪੱਛਮੀ ਪੰਜਾਬ (ਪਾਕਿਸਤਾਨ) ਦੇ ਪਿੰਡ ਰਾਵੀ, ਤਹਿਸੀਲ ਫਲੀਆ, ਜ਼ਿਲ੍ਹਾ ਗੁਜਰਾਤ ਨਾਲ ਹੈ। ਪਿਤਾ ਜੀ ਨੇ ਭਾਰਤੀ ਫ਼ੌਜ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕੀਤੀ ਅਤੇ ਬੱਚਿਆਂ ਅੰਦਰ ਵੀ ਦੇਸ਼ ਸੇਵਾ ਦੀ ਭਾਵਨਾ ਜਗਾਈ। ਪਿਤਾ ਜੀ ਦਾ ਤਬਾਦਲਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਕਰਕੇ ਪੂਰਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਰਿਹਾ। ਸੁਨੀਲ ਵਸ਼ਿਸ਼ਟ ਜੀ ਦੀ ਵਿੱਦਿਅਕ ਪੜ੍ਹਾਈ ਕੇਂਦਰੀ ਵਿੱਦਿਆਲੇ ਵਿੱਚ ਹੋਈ, ਜਿਸ ਨਾਲ ਭਾਰਤ ਦੀ ਵੰਨ-ਸੁਵੰਨਤਾ ਨੂੰ ਨੇੜੇ ਤੋਂ ਵੇਖਣ ਦਾ ਮੌਕਾ ਮਿਲਿਆ। ਪੰਜਾਬੀ ਸਾਰਸਵਤ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਏ ਸੁਨੀਲ ਵਸ਼ਿਸ਼ਟ ਜੀ ਨੇ ਦੇਸ਼ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਤੋਂ ਉੱਚ ਵਿੱਦਿਆ ਹਾਸਲ ਕੀਤੀ। ਦੇਸ਼ ਸੇਵਾ ਦੀ ਗੁੜ੍ਹਤੀ ਪਰਿਵਾਰ ਵਿੱਚੋਂ ਮਿਲੀ ਹੋਣ ਕਰਕੇ ਸੁਨੀਲ ਵਸ਼ਿਸ਼ਟ ਜੀ ਬਚਪਨ ਤੋਂ ਹੀ ਦੇਸ਼ ਪਿਆਰ ਦੀ ਭਾਵਨਾ ਨਾਲ ਲਬਰੇਜ਼ ਹਨ। ਆਪ ਜੀ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਅਨੇਕਾਂ ਸਮਾਜਿਕ ਸੰਗਠਨਾਂ, ਵਿਦਿਆਰਥੀ ਰਾਜਨੀਤੀ ਵਿੱਚ ਹਿੱਸਾ ਲੈ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਮੌਜੂਦਾ ਸਮੇਂ ਵਿੱਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਦੇ ਅਹੁਦੇ ’ਤੇ ਸੇਵਾ ਨਿਭਾ ਰਹੇ ਹਨ। ਆਪ ਜੀ ਦੀ ਯੋਗ ਅਗਵਾਈ ਵਿੱਚ ਅਕਾਦਮੀ  ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਵਿੱਚ ਨਵੀਆਂ ਪ੍ਰਾਪਤੀਆਂ ਵੱਲ ਵੱਧ ਰਹੀ ਹੈ। ਅਕਾਦਮੀ ਦਾ ਮਾਸਿਕ ਰਸਾਲਾ ‘ਸ਼ਬਦ ਬੂੰਦ’ ਅਤੇ ਹੋਰ ਮਿਆਰੀ ਪੁਸਤਕਾਂ ਨਿਰੰਤਰ ਪ੍ਰਕਾਸ਼ਿਤ ਹੋ ਰਹੀਆਂ ਹਨ।

ਵਿੱਦਿਅਕ ਯੋਗਤਾ:-

  • ਬੀ. ਕਾਮ., ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ।
  • ਐਮ.ਏ. (ਇਕਨਾਮਿਕਸ) ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ।
  • ਐਮ.ਏ. (ਮਾਸ ਕਮਿਊਨਿਕੇਸ਼ਨ ਐਂਡ ਜਰਨਲਿਜ਼ਮ), ਬੀ. ਆਰ. ਅੰਬੇਦਕਰ ਯੂਨੀਵਰਸਿਟੀ, ਆਗਰਾ।
  • ਐਮ.ਬੀ.ਏ. ਸਵਾਮੀ ਵਿਵੇਕਾਨੰਦ ਸੁਭਾਰਤੀ ਯੂਨੀਵਰਸਿਟੀ, ਮੇਰਠ।

ਵਰਤਮਾਨ ਅਹੁਦੇ:

  • ਮੈਂਬਰ, ਭਾਸ਼ਾ ਵਿਭਾਗ, ਪੰਜਾਬ ਸਰਕਾਰ।
  • ਓਵਰਸੀਜ਼ ਕੋਆਰਡੀਨੇਟਰ, ਇੰਟਰਨੈਸ਼ਨਲ ਗੁਰੂ ਨਾਨਕ ਮਿਸ਼ਨ।
  • ਨੈਸ਼ਨਲ ਐਡਵਾਈਜ਼ਰ, ਰਾਇ ਸਿੱਖ ਫਾਊਂਡੇਸ਼ਨ।
  • ਨਿਰਦੇਸ਼ਕ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ (ਹਰਿਆਣਾ ਸਰਕਾਰ)।
  • ਮੁੱਖ ਸੰਪਾਦਕ, 'ਸ਼ਬਦ ਬੂੰਦ' ਪੰਜਾਬੀ ਪਤ੍ਰਿਕਾ।

ਵਿਸ਼ੇਸ਼ ਪ੍ਰਾਪਤੀਆਂ

  • ਉਪ-ਸੰਪਾਦਕ 'ਯੁੱਗ ਬੋਧ' ਪੰਜਾਬੀ ਪਤ੍ਰਿਕਾ, ਜਲੰਧਰ।
  • ਸੰਪਾਦਕ, 'ਮ੍ਹਾਰੀ ਮਾਟੀ- ਮ੍ਹਾਰਾ ਦੇਸ਼' (ਮਾਸਿਕ ਪਤ੍ਰਿਕਾ)।
  • ਮੈਂਬਰ, ਪਾਵਣੀ ਫਿਲਮ ਪ੍ਰੋਡਕਸ਼ਨ।
  • ਸੰਸਥਾਪਕ ਮੈਂਬਰ, ਜੰਮੂ ਕਸ਼ਮੀਰ ਸਟੱਡੀ ਸੈਂਟਰ।
  • ਸੰਸਥਾਪਕ ਮੈਂਬਰ, ਜੰਮੂ ਕਸ਼ਮੀਰ ਪੀਪਲ ਫਾਰਮ।
  • ਸੰਸਥਾਪਕ ਮੈਂਬਰ, ਐਨ.ਜੀ.ਓ. "ਪ੍ਰਕ੍ਰਿਤੀ" (Working in Environment Organic Farming) ਪੰਜਾਬ।
  • ਸਕੱਤਰ, 'ਸਹਿਜਾਰ' ਐਨ.ਜੀ.ਓ. (ਕਸ਼ਮੀਰ ਵੈਲੀ)
  • ਮੈਂਬਰ, ਸਾਂਝੀਵਾਲਤਾ ਮੰਚ, ਜਲੰਧਰ।
  • ਸਕੱਤਰ, ਸੰਜੀਵਨੀ ਸ਼ਾਰਦਾ ਕੇਂਦਰ, ਜੰਮੂ।
  • ਸਲਾਹਕਾਰ, ਵਿਵੇਕਾਨੰਦ ਕੇਂਦਰ, ਅਨੰਤਨਾਗ (ਕਸ਼ਮੀਰ)।

ਕਾਰਜ ਖੇਤਰ :-

ਸੁਨੀਲ ਜੀ ਦਾ ਜੀਵਨ ਵਿਸ਼ੇਸ਼ ਰੂਪ ਵਿੱਚ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ ਵਿੱਚ ਕਾਰਜ ਕਰਨ ਕਰਕੇ ਸੀਮਾ ਸੁਰੱਖਿਆ, ਸੀਮਾਵਾਂ 'ਤੇ ਆਮ ਸਮਾਜ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਆਰਥਿਕ ਉਥਾਨ ਦੇ ਵਿਸ਼ਿਆਂ 'ਤੇ ਕੇਂਦਰਿਤ ਹੈ ਅਤੇ ਨਾਲ ਹੀ ਇਨ੍ਹਾਂ ਰਾਜਾਂ ਦੇ ਸਾਹਿਤ, ਸਭਿਆਚਾਰ ਅਤੇ ਭਾਸ਼ਾ ਪ੍ਰਤੀ ਗੰਭੀਰ ਚਿੰਤਨ ਕਾਰਜ ਕਰ ਰਹੇ ਹਨ।

ਅਧਿਐਨ/ਵਿਸ਼ੇ :-

ਸੁਨੀਲ ਜੀ ਨੇ (ਜੰਮੂ ਕਸ਼ਮੀਰ, ਗਿਲਗਿਤ-ਬਾਲਤਿਸਥਾਨ, ਪੀ.ਓ.ਜੇ.ਕੇ, ਮਹੱਤਵਪੂਰਨ ਸਿਲਕ ਰੂਟ, ਇੰਡੋ-ਪਾਕ ਸੰਬੰਧ, ਇੰਡੋ-ਚਾਇਨਾ ਸੰਬੰਧ) ਇਨਾਂ ਵਿਸ਼ਿਆਂ 'ਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਪਹੁੰਚ ਕੇ ਲੈਕਚਰ ਦਿੱਤੇ ਹਨ। 

ਆਪ ਜੀ ਵਰਤਮਾਨ ਸਮੇਂ ਵਿੱਚ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੇ ਲਈ ਦੇਸ਼-ਵਿਦੇਸ਼ ਵਿੱਚ ਕਈ ਸੰਸਥਾਵਾਂ ਨਾਲ ਮਿਲਕੇ ਕੰਮ ਕਰ ਰਹੇ ਹਨ। 

ਸੁਨੀਲ ਵਸ਼ਿਸ਼ਟ

ਅੰਬਾਲਾ ਸ਼ਹਿਰ